Patiala : 9th October, 2019
 
M. M. Modi College Wins Punjabi University Inter College Cricket Championship (Men)
 
Multani Mal Modi College has won the Inter-College Cricket Championship (Men) held at Cricket Hub, Focal Point, Patiala by defeating the team of Govt. Rajindra College, Bathinda. While playing first, Modi College team scored 178 runs by losing 2 wickets in 20 overs. In reply, the team of Govt. Rajindra College got all out on 92 runs in 12 overs. The Modi college player Sanveer Singh got man of the match award for scoring 62 runs. The match was inaugurated by Mayor Sh. Sanjeev Sharma Bittu, he gave best wishes to players of both teams. The valedictory programme was presided over by Modi College Principal Dr. Khushvinder Kumar, Sh. Bharat Inder Singh Teja, Ex-President, Focal Point Association, Patiala and Sh. Rajesh Mandora, M.C. They gave away the prizes to the winning team.
The college Principal, Dr. Khushvinder Kumar and Dr. Gurdeep Singh, Chairman, Sports Committee of the College, congratulated the winning teams. The Principal also applauded the sincere efforts of Dr. Nishan Singh, Head, Sports Dept., Prof. Harneet Singh and Prof. (Ms.) Mandeep Kaur. The winning team comprised of Prince Balwant Rai (Captain), Sanveer Singh, Rahul Singh, Paras Jaidika, Vishavjeet Singh, Rahul Parsad, Paras, Pulkit, Harsh Ahuja, Kovind Gujjar, Jaspreet Singh, Jashanpreet Singh, Anurag Butt, Vishal Singh, Manish and Karanpreet Singh Badesa.
 
Winner Team with Trophy
ਪਟਿਆਲਾ : 09 ਅਕਤੂਬਰ, 2019
 
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕਟ (ਪੁਰਸ਼) ਚੈਂਪੀਅਨਸ਼ਿਪ ਜਿੱਤੀ
 
ਕ੍ਰਿਕੇਟ ਹੱਬ, ਫੋਕਲ ਪੁਆਇੰਟ, ਪਟਿਆਲਾ ਵਿਖੇ ਸੰਪੰਨ ਹੋਏ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕਟ ਟੂਰਨਾਮ੍ਵੈਟ ਦੇ ਫਾਈਨਲ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਟੀਮ ਨੇ ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ ਹੈ। ਮੋਦੀ ਕਾਲਜ ਦੀ ਟੀਮ ਨੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰਾਂ ਵਿੱਚ 2 ਵਿਕੇਟਾਂ ਖੋ ਕੇ 178 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਨੂੰ 12 ਓਵਰਾਂ ਵਿੱਚ 92 ਦੌੜਾਂ ਤੇ ਆਲ-ਆਊਟ ਕਰ ਕੇ ਮੈਚ ਵਿੱਚ ਜਿੱਤ ਹਾਸਿਲ ਕੀਤੀ। ਇਸ ਫਾਇਨਲ ਮੈਚ ਵਿੱਚ ਮੋਦੀ ਕਾਲਜ ਦੇ ਸਨਵੀਰ ਸਿੰਘ ਨੂੰ 62 ਦੌੜਾਂ ਬਣਾਉਣ ਲਈ ਮੈਨ ਆਫ਼ ਦਾ ਮੈਚ ਅਵਾਰਡ ਦਿੱਤਾ ਗਿਆ। ਇਸ ਮੈਚ ਦਾ ਉਦਘਾਟਨ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕੀਤਾ ਅਤੇ ਖਿਡਾਰੀਆਂ ਨੂੰ ਮੈਚ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੈਚ ਦੇ ਅੰਤ ਤੇ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ, ਸ੍ਰੀ ਭਰਤ ਇੰਦਰ ਸਿੰਘ ਤੇਜਾ, ਸਾਬਕਾ ਪ੍ਰਧਾਨ ਫੋਕਲ ਪੁਆਇਟ ਐਸੋਸੀਏਸ਼ਨ, ਪਟਿਆਲਾ ਅਤੇ ਸ੍ਰੀ ਰਾਜੇਸ਼ ਮੰਡੋਰਾ, ਐਮ.ਸੀ. ਨੇ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ।
ਟੀਮ ਦੇ ਕਾਲਜ ਪੰਹੁਚਣ ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ, ਡੀਨ ਸਪੋਰਟਸ ਡਾ. ਗੁਰਦੀਪ ਸਿੰਘ ਤੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. ਮਿਸ ਮਨਦੀਪ ਕੌਰ ਨੇ ਖਿਡਾਰੀਆਂ ਦਾ ਭਰਪੂਰ ਸਵਾਗਤ ਕੀਤਾ ਤੇ ਮੁਬਾਰਕਬਾਦ ਦਿੱਤੀ। ਮੋਦੀ ਕਾਲਜ ਦੀ ਟੀਮ ਵਿੱਚ ਪ੍ਰਿੰਸ ਬਲਵੰਤ ਰਾਏ (ਕਪਤਾਨ), ਸਨਵੀਰ ਸਿੰਘ, ਰਾਹੁਲ ਸਿੰਘ, ਪਾਰਸ ਜੈਦਿਕਾ, ਵਿਸ਼ਵਜੀਤ ਸਿੰਘ, ਰਾਹੁਲ ਪ੍ਰਸਾਦ, ਪਾਰਸ, ਪੁਲਕਿਤ, ਹਰਸ਼ ਅਹੁਜਾ, ਕੋਵਿੰਦ ਗੁੱਜਰ, ਜਸਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਅਨੁਰਾਗ ਵਟ, ਵਿਸ਼ਾਲ ਸਿੰਘ, ਮਨੀਸ਼, ਕਰਨਪ੍ਰੀਤ ਸਿੰਘ ਬਦੇਸਾ ਖਿਡਾਰੀ ਸ਼ਾਮਲ ਸਨ।
 
 
#mhrd #mmmcpta #cricketintercollege #punjabiuniversitypatiala #modicollegepatiala #multanimalmodicollegepatiala #cricketchampionship